ਰਾਜੇਵਾਲ ਦਾ ਬਿਆਨ ਮੰਦਭਾਗਾ,ਕਿਸਾਨਾਂ ਦੇ ਕੇਸ ਲੜਨ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲਾਂ ਨੇ ਰਾਜੇਵਾਲ ਨੂੰ ਬਿਆਨ ਵਾਪਿਸ ਲੈਣ ਦੀ ਕੀਤੀ ਅਪੀਲ

ਨਵੀਂਦਿੱਲੀ, 9 ਅਪ੍ਰੈਲ : ਦਿੱਲੀ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਕਿਸਾਨਾਂ ਨੁੰ ਰਿਹਾਅ ਕਰਵਾਉਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਬਣਾਈ ਵਕੀਲਾਂ ਦੀ ਟੀਮ ਨੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਦੀ ਰਿਹਾਈ ਵਿਚ ਦਿੱਲੀ ਕਮੇਟੀ ਦੀ ਭੂਮਿਕਾ ਬਾਰੇ ਜਿਥੇ ਖੁਦ ਸੰਯੁਕਤ ਕਿਸਾਨ ਮੋਰਚਾ ਸਮੇਂ ਸਮੇਂ ’ਤੇ ਆਪਣੇ ਫੇਸਬੁੱਕ ਪੇਜ਼ ’ਤੇ ਜਾਣਕਾਰੀ ਸਾਂਝੀ ਕਰਦਾ ਰਿਹਾ ਹੈ, ਉਥੇ ਹੀ ਅਦਾਲਤੀ ਹੁਕਮਾਂ ਵਿਚ ਵਕੀਲਾਂ ਦਾ ਨਾਂ ਬਕਾਇਦਾ ਦਰਜ ਹਨ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਐਡਵੋਕੇਟ ਵਰਿੰਦਰ ਸਿੰਘ ਸੰਧੂ ਤੇ ਰਵਿੰਦਰ ਕੌਰ ਬੱਤਰਾ ਦੀ ਅਗਵਾਈ ਵਿਚ ਵਕੀਲਾਂ ਦੀ ਟੀਮ ਨੇ ਦੱਸਿਆ ਕਿ ਇਹ ਟੀਮ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੇ ਕਹਿਣ ’ਤੇ ਗਠਿਤ ਕੀਤੀਗਈਸੀ ਜਿਸ ਵਿਚ ਐਡਵੋਕੇਟ ਰਵਿੰਦਰ ਕੌਰ ਬੱਤਰਾ ਤੇ ਹੋਰਨਾਂ ਨੂੰ ਮੁਖੀ ਵਜੋਂ ਜ਼ਿੰਮੇਵਾਰ ਸੌਂਪੀ ਗਈ ਸੀ। ਉਹਨਾਂ ਦੱਸਿਆ ਕਿ ਇਸ ਟੀਮ ਵੱਲੋੋਂ ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਭੰਗੂ ਨਾਲ ਸਮੇਂ ਸਮੇਂ ਮੁਲਾਕਾਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ, ਕੇਸਾਂ ਦੇ ਵੇਰਵੇ ਵੀ ਸਾਂਝੇ ਕੀਤੇ ਜਾਂਦੇ ਰਹੇ ਤੇ ਖੁਦ ਐਡਵੋਕੇਟ ਭੰਗੂ ਤੇ ਮੋਰਚੇ ਵੱਲੋਂ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਭੁਿਮਕਾ ਦਾ ਜ਼ਿਕਰ ਕਰਦਿਆਂ ਕਮੇਟੀ ਦਾ ਧੰਨਵਾਦ ਵੀ ਕੀਤਾ ਜਾਂਦਾ ਰਿਹਾ ਹੈ। ਉਹਨਾਂ ਨੇ ਮੌਕੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਫੇਸਬੁੱਕ ਪੇਜ ਦੀਆਂ ਕੁਝ ਪੋਸਟਾਂ ਵੀ ਵਿਖਾਈਆਂ ਤੇ ਮੀਡੀਆ ਨੂੰ ਜਾਰੀ ਵੀ ਕੀਤੀਆਂ। ਉਹਨਾਂ ਦੱਸਿਆ ਕਿ 150 ਮੈਂਬਰੀ ਇਸ ਵਕੀਲਾਂ ਦੀ ਟੀਮ ਵੱਲੋਂ ਸਾਰੇ ਕੇਸ ਮੁਫਤ ਲੜੇ ਗਏ ਤੇ ਕੋਈ ਫੀਸ ਨਹੀਂ ਲਈ ਗਈ। ਉਹਨਾਂ ਇਹ ਵੀ ਦੱਸਿਆ ਕਿ ਕਿਸਾਨ ਮੋਰਚੇ ਵੱਲੋਂ ਉਹਨਾਂ ਨੁੰ ਸਨਮਾਨਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਸਾਰੇ ਨੌਜਵਾਨ ਵਕੀਲਾਂ ਨੇ ਕਿਹਾ ਸੀ ਕਿ ਜਦੋਂ ਤੱਕ ਸਾਰੇ ਰਿਹਾਅ ਨਹੀਂ ਹੋ ਜਾਂਦੇ, ਉਦੋਂ ਤੱਕ ਸਨਮਾਨ ਨਹੀਂ ਕਰਵਾਉਣਗੇ।
ਸਵਾਲਾਂ ਦੇ ਜਵਾਬ ਦਿੰਦਿਆਂ ਐਡਵੋਕੇਟ ਸੰਧੂ ਤੇ ਐਡਵੋਕੇਟ ਰਵਿੰਦਰ ਕੌਰ ਬੱਤਰਾ ਨੇ ਦੱਸਿਆ ਕਿ ਕਮੇਟੀ ਵੱਲੋਂ ਹੁਣ ਤੱਕ ਲੋੜਵੰਦ ਕਿਸਾਨਾਂ ਦੀਆਂ ਜ਼ਮਾਨਤਾਂ ਭਰਨ ਵਾਸਤੇ ਐਫ ਡੀ ਆਰ ਦੇ ਰੂਪ ਵਿਚ ਵੱਡੇ ਪੱਧਰ ’ਤੇ ਰਕਮ ਖਰਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਸਿਰਸਾ ਵੱਲੋਂ ਵਕੀਲਾਂ ਨੂੰ ਆਪਣੇ ਦਫਤਰ ਦੇ ਰੂਪ ਵਿਚ ਬੁਨਿਆਦੀ ਢਾਂਚਾ ਤੇ ਹੋਰ ਸਹੂਲਤਾਂ ਦੇਣ ਦੇ ਨਾਲ ਨਾਲ ਹਰ ਤਰੀਕੇ ਦਾ ਸਾਥ ਦਿੱਤਾ ਗਿਆ ਤੇ ਸ੍ਰੀ ਸਿਰਸਾ ਨੇ ਸੰਯੁਕਤ ਕਿਸਾਨ ਮੋਰਚੇ ਨੁੰ ਵੀ ਆਪਣਾ ਦਫਤਰ ਵਰਤਣ ਦੀ ਇਜਾਜ਼ਤ ਦਿੱਤੀ ਸੀ ਤੇ ਮੋਰਚੇ ਨੇ ਇਸ ਲੀਗਲ ਟੀਮ ਨੇ ਸ੍ਰੀ ਸਿਰਸਾ ਦੇ ਦਫ਼ਤਰ ਦੀ ਵਰਤੋਂ ਵੀ ਕੀਤੀ ਹੈ।
ਵਕੀਲਾਂ ਨੇ ਮੁੜ ਦੁਹਰਾਇਆ ਕਿ ਉਹਨਾਂ ਵੱਲੋਂ ਕੇਸ ਲੜਨ ਦਾ ਮਕਸਦ ਸਿਰਫ ਸੰਯੁਕਤ ਕਿਸਾਨ ਮੋਰਚੇ ਨੁੰ ਮਜ਼ਬੂਤ ਕਰਨਾ ਸੀ ਅਤੇ ਅੱਜ ਦੀ ਪ੍ਰੈਸ ਕਾਨਫ਼ਰੰਸ ਦਾ ਮਕਸਦ ਸ੍ਰੀ ਬਲਬੀਰ ਸਿੰਘ ਰਾਜੇਵਾਲ ਇਹ ਬੇਨਤੀ ਕਰਨਾ ਹੈ ਕਿ ਉਹ ਆਪਣੀ ਲੀਗਲ ਟੀਮ ਤੋਂ ਤੱਥ ਚੈਕ ਕਰ ਲੈਣ ਅਤੇ ਆਪਣਾ ਬਿਆਨ ਵਾਪਿਸ ਲੈਣ।

Leave a Reply

Your email address will not be published. Required fields are marked *