ਮਨਜਿੰਦਰ ਸਿੰਘ ਸਿਰਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਵਾਰਡ ਨੰਬਰ 10 ਗੁਰੂ ਹਰਿਿਸ਼ਨ ਨਗਰ ਤੋਂ ਉਮੀਦਵਾਰ ਸ੍ਰੀ ਸੁਰਜੀਤ ਸਿੰਘ ਜੀਤੀ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 7 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਵਾਰਡ ਨੰਬਰ 10 ਗੁਰੂ ਹਰਿਿਸ਼ਨ ਨਗਰ ਤੋਂ ਉਮੀਦਵਾਰ ਸ੍ਰੀ ਸੁਰਜੀਤ ਸਿੰਘ ਜੀਤੀ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਮੌਜੂਦਾ ਚੋਣਾਂ ਅਸਲ ਵਿਚ ਗੁਰੂ ਕੇ ਸਿੱਖਾਂ ਤੇ ਸਰਕਾਰੀ ਤਖ਼ਤਾਂ ਦੇ ਝੋਲੀ ਚੁੱਕਾਂ ਵਿਚਾਲੇ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਗੁਰੂ ਦੇ ਤਖ਼ਤ ਅੱਗੇ ਸੀਸ ਨਿਵਾਉਦੇ ਹਾਂ ਜਦਕਿ ਸਾਡੇ ਵਿਰੋਧੀ ਸਰਕਾਰੀ ਤਖਤਾਂ ’ਤੇ ਜਾ ਕੇ ਜੀ ਹਜ਼ੂਰੀ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਵਿਰੋਧੀਆਂ ਦੀ ਸੋਚ ਬਿਲਕੁਲ ਨਾਂਹ ਪੱਖੀ ਹੈ। ਉਹਨਾਂ ਕਿਹਾ ਕਿ 50 ਸਾਲਾਂ ਵਿਚ ਇਹ ਕਮੇਟੀ ਉਹ ਕੁਝ ਹਾਸਲ ਨਹੀਂ ਕਰ ਸਕੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਮੌਜੂਦਾ ਟੀਮ ਤੋਂ ਕੰਮ ਲਿਆ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਵਿਚੋਂ ਇਕ ਸਾਲ ਤਾਂ ਕਰੋਨਾ ਵਿਚ ਹੀ ਲੰਘ ਗਿਆ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਅਸੀਂ ਦੁਨੀਆਂ ਨੁੰ ਅਹਿਸਾਸ ਕਰਵਾਇਆ ਕਿ ਸਿੱਖ ਦੀ ਤਾਕਤ ਕੀ ਹੈ, ਸਿੱਖ ਜ਼ਜ਼ਬਾ ਕੀ ਹੈ। ਉਹਨਾਂ ਕਿਹਾ ਕਿ ਜਦੋਂ 26 ਜਨਵਰੀ ਨੂੰ ਸਿੱਖ ਕਿਸਾਨਾਂ ਤੇ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਤਾਂ ਅਸੀਂ ਡੱਟ ਕੇ ਆਪਣੀ ਕੌਮ ਨਾਲ ਖੜੇ ਹੋਏ ਤੇ ਸਾਰੇ ਨੌਜਵਾਨਾਂ ਤੇ ਕਿਸਾਨਾਂ ਦੇ ਕੇਸ ਲੜੇ ਤੇ ਕੌਮੀ ਪੱਧਰ ’ਤੇ ਚੈਨਲਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਵੀ ਮੂੰਹ ਤੋੜ ਜਵਾਬ ਦਿੱਤਾ।
ਸ੍ਰੀ ਸਿਰਸਾ ਨੇ ਦੱਸਿਆ ਕਿ ਅਸੀਂ ਚੋਣਾਂ ਸਿਰਫ ਹਾਂ ਪੱਖੀ ਏਜੰਡੇ ’ਤੇ ਲੜ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਸਾਰੇ ਉਮੀਦਵਾਰਾਂ ਨੁੰ ਆਖਿਆ ਹੈ ਕਿ ਕਿਸੇ ਨੇ ਵੀ ਨਾਂਹ ਪੱਖੀ ਗੱਲ ਨਹੀਂ ਕਰਨੀ ਤੇ ਸਿਰਫ ਹਾਂ ਪੱਖੀ ਏਜੰਡੇ ’ਤੇ ਆਪਣੇ ਕੀਤੇ ਕੰਮਾਂ ਬਾਰੇ ਦੱਸਣਾ ਹੈ। ਉਹਨਾਂ ਕਿਹਾ ਕਿ ਅਸੀਂ ਸੰਗਤ ਕੋਲ ਇਹੀ ਬੇਨਤੀ ਕਰਨ ਆਏ ਹਾਂ ਕਿ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਸਾਡੀ ਕਾਰਗੁਜ਼ਾਰੀ ਸਹੀ ਹੈ ਤਾਂ ਸਾਨੁੰ ਮੁੜ ਸੇਵਾ ਸੌਂਪੀ ਜਾਵੇ।