ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੰਦਰਪ੍ਰੀਤ ਸਿੰਘ ਕੋਛੜ ਦੀ ਟੀਮ ਨੂੰ ਸਮਰਥਨ ਕਰਨ ਦੀ ਸੰਗਤ ਨੂੰ ਕੀਤੀ ਅਪੀਲ

ਨਵੀਂ ਦਿੱਲੀ, 29 ਅਗਸਤ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ 4 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋਣ ਜਾ ਰਹੀਆਂ ਹਨ। ਮਜੂਦਾ ਪ੍ਰਭੰਧਕ ਕਮੇਟੀ ਨੂੰ ਇਹਨਾਂ ਚੋਣਾਂ ਵਿਚ ਚੁਣੌਤੀ ਸਰਦਾਰ ਇੰਦਰਪ੍ਰੀਤ ਸਿੰਘ ਕੋਛੜ ਦੀ ਟੀਮ ਦੇ ਰਹੀ ਹੈ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ ਚੋਣਾਂ ਦੇ ਮੁੱਦੇ ਤੇ ਅੱਜ ਇਕ ਪ੍ਰੇਸਵਾਰਤਾ ਜੇ ਬਲੋਕ ਰਜ਼ੋਰੀ ਗਾਰਡਨ ਵਿਖੇ ਹੋਈ। ਇਸ ਪ੍ਰੇਸਵਾਰਤਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਵਿੰਦਰ ਸਿੰਘ ਸਰਨਾ ਪਾਲੀ,SADD ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਦੇ ਜੋਰਦਾਰ ਨਿਸ਼ਾਨਾ ਸਾਧਿਆ।

ਸ਼ੰਟੀ ਨੇ ਕਿਹਾ,DSGMC ਦੇ ਪਿਛਲੇ 51 ਸਾਲ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ ਕਿ ਕਿਸੇ ਐਸੇ ਸ਼ਖਸ ਨੇ ਪ੍ਰਭੰਧਕ ਕਮੇਟੀ ਦੀ ਨੁਮਾਇੰਦਗੀ ਕੀਤੀ ਜਿਸਨੂੰ ਪੰਜਾਬੀ ਭਾਸ਼ਾ ਦਾ ਹੀ ਗਿਆਨ ਨਹੀਂ। ਐਸੇ ਲੋਕਾਂ ਦੀਆਂ ਕਾਰਗੁਜ਼ਾਰੀਆਂ ਨੇ ਸਿੱਖੀ ਨੂੰ ਬਦਨਾਮ ਕੀਤਾ ਹੈ ।

ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਹ ਲੋਕ ਨਾ ਗੁਰੂ ਨੂੰ ਮੰਨਦੇ ਹਨ ਨਾ ਗੁਰੂ ਦੀ ਮਨਦੇ ਹਨ।
ਉਹਨਾਂ ਸੰਗਤਾਂ ਨੂੰ ਸਮਰਥਨ ਦੀ ਅਪੀਲ ਕੀਤੀ ਕੀਤੀ। ਸਰਨਾ ਨੇ ਕਿਹਾ ਕਿ ਇਹ ਚੋਣਾਂ ਕੋਈ ਮਾਮੂਲੀ ਨਹੀਂ ਹਨ। ਇਹ ਚੋਣ ਗੁਰੂ ਘਰ ਦੇ ਸੇਵਾਦਾਰਾਂ ਦੀ ਚੋਣ ਹੈ । ਇਸਲਈ ਗੁਰੂਘਰ ਦੀ ਸੇਵਾ ਦਾ ਮੌਕਾ ਸਚੇ ਸੁਚੇ ਅਮ੍ਰਿਤਧਾਰੀ ਨੂੰ ਮਿਲਣਾ ਚਾਹੀਦਾ ਹੈ।

ਇਸ ਪ੍ਰੈਸ ਕਾਨਫਰੰਸ ਵਿੱਚ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਪੀ.ਆਰ.ਓ., ਮਨਜੀਤ ਸਿੰਘ, ਸਰਦਾਰ ਕੁਲਵੰਤ ਸਿੰਘ ਹਰਿੰਦਰਪਾਲ ਸਿੰਘ ਗਗਨਜੋਤ ਸਿੰਘ ਨੇ ਸ਼ਿਰਕਤ ਕੀਤੀ, ਇਸ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਚੋਣ ਵਿੱਚ ਸ.ਇੰਦਰਪ੍ਰੀਤ ਸਿੰਘ ਕੋਛੜ ਦਾ ਸਮਰਥਨ ਤੇ ਸਹਿਯੋਗ ਦੀ ਅਪੀਲ ਕੀਤੀ ।
ਸਰਨਾ ਨੇ ਕਿਹਾ ਕਿ ਇੰਦਰਪ੍ਰੀਤ ਨਵੀਂ ਪਨੀਰੀ ਦੇ ਹਨ ਜਿਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਦਾ ਮੌਕਾ ਦਿੱਤਾ ਜਾਣਾ  ਚਾਹੀਦਾ ਹੈ। ਹਰਵਿੰਦਰ ਸਿੰਘ ਸਰਨਾ ਨੇ ਕੋਛੜ ਦੀ ਟੀਮ ਨੂੰ ਜੇਤੂ ਬਣਾਕੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਦੇਣ ਦੀ ਸੰਗਤ ਨੂੰ ਅਪੀਲ ਕੀਤੀ।

ਇਸ ਪ੍ਰੇਸਵਾਰਤਾ ਵਿਚ ਖੇਮ ਸਿੰਘ ਆਨੰਦ (ਪ੍ਰਧਾਨ ਖੁਖਰੈਣ ਬਿਰਾਦਰੀ)ਸੁਰਜੀਤ ਸਿੰਘ ਸੱਭਰਵਾਲ (ਚੇਅਰਮੈਨ ਡਿਸਪੈਂਸਰੀ)
ਭੁਪਿੰਦਰ ਸਿੰਘ ਬਾਵਾ (ਸ਼੍ਰੀਮਾਨ ਮੀਤ ਪ੍ਰਧਾਨ)
ਹਰਿੰਦਰ ਸਿੰਘ ਸੱਭਰਵਾਲ (ਚੇਅਰਮੈਨ ਮੈਟਰੀਮੋਨੀਅਲ ਸਰਵਿਸਿਜ਼)ਸੁਰਿੰਦਰ ਪਾਲ ਸਿੰਘ (ਮੈਂਬਰ ਸਾਈਫ)
ਓਂਕਾਰ ਸਿੰਘ ਖੁਰਾਣਾ (ਬ੍ਰਾਈਟਵੇਜ਼) (ਸਾਬਕਾ ਸੀਨੀਅਰ ਮੀਤ ਪ੍ਰਧਾਨ GSGSS.RG) ਨੇ ਵੀ ਸ਼ਿਰਕਤ ਕੀਤੀ

Leave a Reply

Your email address will not be published. Required fields are marked *