ਸ੍ਰ.ਪਰਮਜੀਤ ਸਿੰਘ ਸਰਨਾ ਨੇ ਜਿਤੇਂਦਰ ਸਿੰਘ ਸੋਨੂੰ ਦੇ ਚੋਣ ਦਫਤਰ ਦਾ ਤਿਲਕ ਨਗਰ ‘ਚ ਕੀਤਾ ਉਦਘਾਟਨ
ਨਵੀਂ ਦਿੱਲੀ,NKM,ਨਵੀਂ ਖਬਰ ਮੀਡੀਆ,ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ.ਪਰਮਜੀਤ ਸਿੰਘ ਸਰਨਾ ਨੇ ਵਾਰਡ ਨੰਬਰ 25 ਤਿਲਕ ਨਗਰ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਥਕ ਉਮੀਦਵਾਰ ਸ੍ਰ.ਜਿਤੇਂਦਰ ਸਿੰਘ ਸੋਨੂੰ ਦੇ ਚੋਣ ਦਫਤਰ ਦਾ ਉਦਘਾਟਨ ਕਰ ਕੇ, 25 ਅਪ੍ਰੈਲ ਨੂੰ ‘ਕਾਰ’ ਤੇ ਮੋਹਰਾਂ ਲਾ ਕੇ, ਸ੍ਰ.ਸੋਨੂੰ ਨੂੰ ਆਪਣਾ ਆਸ਼ੀਰਵਾਦ ਦੇ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭੇਜਣ ਦੀ ਅਪੀਲ ਸੰਗਤਾਂ ਨੂੰ ਕੀਤੀ।
ਤਿਲਕ ਨਗਰ ‘ਚ ਚੋਣ ਦਫਤਰ ਦੇ ਉਦਘਾਟਨ ‘ਚ ਪਹੁੰਚ ਕੇ ਬਜ਼ੁਰਗਾਂ, ਮਾਤਾਵਾਂ, ਭੈਣਾਂ, ਨੌਜੁਆਨਾਂ ਅਤੇ ਪਤਵੰਤੀ ਸ਼ਖਸੀਅਤਾਂ ਨੇ ਸ਼੍ਰ.ਜਿਤੇਂਦਰ ਸਿੰਘ ਸੋਨੂੰ ਨੂੰ ਆਸ਼ੀਰਵਾਦ ਦੇ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣ ਦਾ ਐਲਾਨ ਕਰ ਦਿਤਾ ।
ਜੱਥੇਦਾਰ ਵਸ਼ਿੰਦਰ ਸਿੰਘ, ਤਤਕਾਲੀ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ.ਪਰਮਜੀਤ ਸਿੰਘ ਅਲੱਗ, ਸ੍ਰ.ਚਰਨਜੀਤ ਸਿੰਘ ਪ੍ਰਧਾਨ ਗੁਰਦਆਰਾ ਸਿੰਘ ਸਭਾ, ਤਿਲਕ ਨਗਰ, ਚੌਧਰੀ ਜਗਤਾਰ ਸਿੰਘ, ਸ੍ਰ. ਸੁਰਿੰਦਰ ਸਿੰਘ ਢੋਡੀ, ਭੋਲੀ ਵੀਰ ਜੀ, ਸ੍ਰ.ਰਮਨਦੀਪ ਸਿੰਘ ਸੋਨੂੰ, ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ, ਸ੍ਰ.ਹਰਵਿੰਦਰ ਸਿੰਘ ਮੀਨੂੰ ਸਮੇਤ ਨੌਜੁਆਨਾਂ ਨੇ ਸ੍ਰ. ਜਿਤੇਂਦਰ ਸਿੰਘ ਸੋਨੂੰ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ ।
ਸ੍ਰ.ਜਿਤੇਂਦਰ ਸਿੰਘ ਸੋਨੂੰ ਨੇ ਆਈਆਂ ਸੰਗਤਾਂ ਦੇ ਚਰਨਾ ‘ਚ ਹੱਥ ਜੋੜ ਕੇ,ਬੇਨਤੀ ਕੀਤੀ, “ਅਕਾਲ ਪੁਰਖ ਜੀ ਦੀ ਕਿਰਪਾ ਨਾਲ ਦਾਸ 25 ਸਾਲ ਤੋਂ ਸੇਵਾ ਕਰ ਰਿਹਾ ਹੈ, ਜੇ ਆਪ ਸਾਰੀਆਂ ਸੰਗਤਾਂ ਆਪਣਾ ਹੱਥ ਦਾਸ ਦੇ ਸਿਰ ਤੇ ਰੱਖ ਕੇ, ਸੇਵਾ ਦਾ ਮੌਕਾ ਦਿਉਗੇ ਤਾਂ ਦਾਸ ਪੂਰੀ ਈਮਾਨਦਾਰੀ ਨਾਲ ਉਸੇ ਤਰ੍ਹਾਂ ਸੇਵਾ ਕਰੇਗਾ ਜਿਵੇਂ ਸਾਡੇ ਬਜ਼ੁਰਗ ਪਾਪਾ ਜੀ ਸ੍ਰ.ਨਿਰਵੈਰ ਸਿੰਘ ਜੀ ਨੇ 45 ਸਾਲ ਸੰਗਤਾਂ ਦੀ ਸੇਵਾ ਕੀਤੀ ਹੈ ।
ਇਸ ਮੌਕੇ ਸ੍ਰ.ਪਰਮਜੀਤ ਸਿੰਘ ਸਰਨਾ ਨੇ ਸ੍ਰ.ਜਿਤੇਂਦਰ ਸਿੰਘ ਸੋਨੂੰ ਨੂੰ ਸਿਰਪਾਉ ਭੇਟ ਕਰ ਕੇ, ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਅਰਦਾਸ ਕੀਤੀ ਕਿ ਉਹ ਸ੍ਰ.ਸੋਨੂੰ ਤੇ ਰਹਿਮਤ ਕਰ ਕੇ ਬਹੁਤ ਵੱਡੀ ਜਿੱਤ ਦੇਣ ।
ਪ੍ਰਭਾਵਸ਼ਾਲੀ ਇਕੱਠ ਵਿਚ ਸ੍ਰ.ਸਰਨਾ ਨੇ ਵਾਅਦਾ ਕੀਤਾ ਗੁਰਦੁਆਰਾ ਕਮੇਟੀ ਦੀ ਸੇਵਾ ਸੰਭਾਲ ਮਿਲਣ ਤੇ ਉਹ ਕਮੇਟੀ ਦੇ ਸਕੂਲਾਂ, ਕਾਲਜਾਂ ਵਿਚ ਆਏ ਨਿਘਾਰ ਨੂੰ ਦੂਰ ਕਰਨਗੇ ਅਤੇ ਇਹਨਾਂ ਸਕੂਲਾਂ-ਇੰਸਟੀਚਿਊਟਾਂ ਨੂੰ ਫਿਰ ਤੋਂ ਸਿੱਖ ਕੌਮ ਦੇ ਮਾਣ ਕਰਨ ਲਾਇਕ ਬਣਾ ਦੇਣਗੇ।
ਸ੍ਰ.ਸਰਨਾ ਨੇ ਕਿਹਾ ਬਾਦਲ ਤੇ ਸਿਰਸਾ ਦੀ ਜੋੜੀ ਨੇ ਗੋਲਕ ਦੀ ਲੁੱਟ ਖਸੁਟ ਦੀ ਇੰਤਹਾ ਕਰ ਕੇ, ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਬਰਬਾਦ ਕਰ ਦਿਤੇ । ਪ੍ਰੰਤੂ ਹੁਣ ਦਿੱਲੀ ਦੀਆਂ ਸੰਗਤਾਂ ਨੂੰ ਸੱਚੀ ਸੁੱਚੀ ਸੇਵਾ ਲਈ ਜਿਤੇਂਦਰ ਸਿੰਘ ਸੋਨੂੰ ਵਰਗੇ ਸੱਚੇ ਸੁੱਚੇ ਮੈਂਬਰ ਚੁਣ ਕੇ, ਦਿੱਲੀ ਗੁਰਦੁਆਰਾ ਵਿਚ ਭੇਜਣੇ ਪੈਣਗੇ ।
ਪ੍ਰੋਫੈਸਰ ਗੁਰਸ਼ਰਨ ਸਿੰਘ ਨੇ ਇਕ ਆਵਾਜ਼ ‘ਚ ਕਿਹਾ, “ ਜਿਵੇਂ ਕੌਮ ਨੇ 1921 ਵਿਚ ਮਹੰਤਾਂ ਨੁੰ ਬਾਹਰ ਕੱਢਿਆ ਗਆ ਸੀ, ਅੱਜ ਦਿੱਲੀ ਗੁਰਦਵਾਰਾ ਕਮੇਟੀ ਵਿਚ ਕਾਬਜ਼ ਮਹੰਤਾਂ ਨੂੰ ਬਾਹਰ ਕੱਢਣ ਦਾ ਵੇਲਾ ਆ ਗਿਆ ਹੈ । 25 ਅਪ੍ਰੈਲ ਨੂੰ ‘ਕਾਰ’ ਤੇ ਮੋਹਰਾਂ ਲਾ ਕੇ, ਮਹੰਤਾਂ ਨੂੰ ਬਾਹਰ ਕੱਢੇ ਤੇ ਸੱਚੀ ਸੁੱਚੀ ਸੇਵਾ ਦੀ ਮਿਸਾਲ ਪੈਦਾ ਕਰੋ